ਚੱਕਵੇਂ ਜੇ ਪੈਰੀ ਮੇਰੇ ਮਾਹੀਏ ਵੱਲ ਜਾਨੀ ਐ
ਡੱਬ ਜਾ ਚੁੜੇਲੇ ਮੇਰਾ ਬੰਦਾ ਕਾਹਨੂੰ ਖਾਣੀ ਐ
ਭੰਨ ਤੇਰਾ ਠੂਠਾ ਤੈਨੂੰ ਚੀਚੀ ਉੱਤੇ ਜੜ੍ਹ ਲੂ
ਕੋਈ ਨਾ ਨੀ ਤੈਨੂੰ ਤਾਂ ਮੈਂ ਆਪੇ ਸਿੱਧੀ ਕਰਲੂ
ਆਹ ਬਿੱਲੀ ਵਾਂਗਰਾਂ ਝਪਟੇ ਜਿਹੜੇ ਮਾਰੇ
ਮਾਰੇ ਨੀ ਤੇਰੇ ਤੂਕਣੇ ਚ ਜੜ੍ਹ ਦੇਵਾ ਥਾਪਾ
ਨੀ ਹਾਏ ਬੂਹ ਹਾਏ ਬੂਹ ਇਹ ਤਮਾਸ਼ਾ
ਤਮਾਸ਼ਾ ਤੇਰਾ ਨਿੱਤ ਦਾ ਕਲੇਸ਼ ਤੇ ਸਿਆਪਾ
ਹਾਏ ਬੂਹ ਹਾਏ ਬੂਹ ਹਾਏ ਬੂਹ ਹਾਏ ਬੂਹ
ਸਿੱਧੀ ਸਿੱਧੀ ਗੱਲ ਕਰ ਬਹਿ ਕੇ ਮੇਰੇ ਸਾਹਮਣੇ
ਤੇਰੇ ਕਿੱਤੇ ਕਾਰੇ ਮੈਨੂੰ ਆਓਂਦੇ ਆ ਪਛਾਨਨੇ
ਜਿਹੜੇ ਸਾਬ ਨਾਲ ਭੈੜੀ ਜੀਬ ਤੂੰ ਚਲਾ ਰਹੀ
ਨਿੱਕੀ ਹੁੰਦੀ ਕਿੱਤੇ ਸੱਪ ਚੂਹੇ ਤਾਂ ਨੀ ਖਾ ਗਈ
ਨੀ ਮੇਰੀ ਚੁੰਨੀ ਤੋਂ ਪੱਟੇ ਕਿਉਂ ਸਿਤਾਰੇ
ਹਾਏ ਨੀ ਚੱਕੀ ਕੈਂਚੀ ਫਿਰ ਫੜ ਦਿੱਤਾ ਲਾਚਾ
ਨੀ ਹਾਏ ਬੂਹ ਹਾਏ ਬੂਹ ਇਹ ਤਮਾਸ਼ਾ
ਤਮਾਸ਼ਾ ਤੇਰਾ ਨਿੱਤ ਦਾ ਕਲੇਸ਼ ਤੇ ਸਿਆਪਾ
ਹਾਏ ਬੂਹ ਹਾਏ ਬੂਹ ਹਾਏ ਬੂਹ ਹਾਏ ਬੂਹ
ਪਾੜ ਪਾੜ ਅੱਖਾਂ ਕਿੰਨੀ ਹੋਰ ਤਾਂ ਚਾੜਏਂਗੀ
ਹੌਲੀ ਬੋਲ ਬੇਟਲੇ ਕਿਉਂ ਗੁਵਾਂਡ ਕੱਠਾ ਕਰੇਂਗੀ
ਉੱਚੀ ਵੀ ਮੈਂ ਬੋਲੁ ਤੇਰੀ ਹਿੱਕ ਤੇ ਵੀ ਨਚੁੰਗੀ
ਦੋਹਾਂ ਵਿੱਚੋਂ ਇਸ ਘਰੇ ਇਕ ਜਨੀ ਵੱਸੂਗੀ
ਆਹ ਲਾਈ ਫਿਰਦੀ ਤੂੰ clip ਜਹੇ ਜਿਹੜੇ
ਜਿਹੜੇ ਨੀ ਤੇਰਾ ਮਿਨਤਾ ਚ ਖਿਲਾਰ ਦਊ ਝਾਟਾ
ਨੀ ਹਾਏ ਬੂਹ ਹਾਏ ਬੂਹ ਇਹ ਤਮਾਸ਼ਾ
ਤਮਾਸ਼ਾ ਤੇਰਾ ਨਿੱਤ ਦਾ ਕਲੇਸ਼ ਤੇ ਸਿਆਪਾ
ਹਾਏ ਬੂਹ ਹਾਏ ਬੂਹ ਹਾਏ ਬੂਹ ਹਾਏ ਬੂਹ
ਦੇਖ ਮੇਰਾ ਚੰਨ ਮੈਨੂੰ ਅੱਖਾਂ ਤੇ ਬਿਠਾਉਂਦਾ ਐ
ਸੁੱਤੀ ਪਈ ਨੁੰ ਹੌਲੀ ਜਹੀ ਬੋਲ ਕੇ ਜਗਾਉਂਦਾ ਐ
ਨੈਣਾ ਵਿਚ ਡੱਬ ਮੇਰੇ ਭੁੱਲ ਜਾਉਗਾ ਰੱਬ ਨੀ
ਇਸ਼ਕ ਮੇਰੇ ਦੀ ਮਾਹੀ ਦੇਖੁ ਜਦੋਂ ਹੱਦ ਨੀ
ਨੀ ਚਿੱਤ ਕਰੇ ਤੇਰੀ photo ਕੋਈ ਬਣਾਕੇ
ਕਾਲੇ ਰੰਗ ਨਾਲ ਮਾਰ ਦਿਆਂ ਕਾਟਾ ਕਾਟਾ
ਨੀ ਹਾਏ ਬੂਹ ਹਾਏ ਬੂਹ ਇਹ ਤਮਾਸ਼ਾ
ਤਮਾਸ਼ਾ ਤੇਰਾ ਨਿੱਤ ਦਾ ਕਲੇਸ਼ ਤੇ ਸਿਆਪਾ ਸਿਆਪਾ
ਹਾਏ ਬੂਹ ਹਾਏ ਬੂਹ ਹਾਏ ਬੂਹ ਹਾਏ ਬੂਹ